Top

ਭਲਾਈ ਗਤੀਵਿਧੀਆਂ

ਐਸਐਸਪੀ ਫਰੀਦਕੋਟ ਨੇ ਪੀਸੀਆਰ ਡਿਊਟੀ'ਤੇ ਤਾਇਨਾਤ ਕਰਮਚਾਰੀਆਂ ਨੂੰ ਫਲ ਅਤੇ ਠੰਡੇ ਪਾਣੀ ਦੀਆਂ ਬੋਤਲਾਂ ਪ੍ਰਦਾਨ ਕੀਤੀਆਂ

ਸ਼੍ਰੀ ਸਵਰਨਦੀਪ ਸਿੰਘ ਐਸ ਐਸ ਪੀ ਫਰੀਦਕੋਟ ਵਲੋਂ ਪੀ.ਸੀ.ਆਰ ਫਰੀਦਕੋਟ ਵਿਖੇ ਤਨਦੇਹੀ ਨਾਲ ਡਿਊਟੀ ਕਰ ਰਹੇ ਜਵਾਨਾਂ ਨੂੰ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਠੰਡੇ ਪਾਣੀ ਲਈ ਬੋਤਲ ਅਤੇ ਫਲ ਫਰੂਟ ਦਿੱਤੇ ਗਏ ਤਾਂ ਜੋ ਕਰਮਚਾਰੀ ਡਿਊਟੀ ਦੌਰਾਨ ਆਪਣੀ ਸਿਹਤ ਦਾ ਧਿਆਨ ਰੱਖ ਸਕਣ। ਇਸ ਮੌਕੇ  ਤੇ ਉਹਨਾਂ ਨਾਲ ਸ, ਕੁਲਦੀਪ ਸਿੰਘ ਸੋਹੀ ਐਸ ਪੀ(ਸ) ਫਰੀਦਕੋਟ ਅਤੇ ਸ, ਸਤਵਿੰਦਰ ਸਿੰਘ ਵਿਰਕ ਡੀ ਐਸ ਪੀ ਫਰੀਦਕੋਟ ਵੀ ਹਾਜ਼ਰ ਸਨ।

ਸਮਾਗਮ ਦੌਰਾਨ ਸੀਨੀਅਰ ਪੈਨਸ਼ਨਰਾਂ ਨੂੰ ਸਨਮਾਨਿਤ ਕੀਤਾ ਗਿਆ

ਪੁਲਿਸ ਲਾਇਨ ਫਰੀਦਕੋਟ ਵਿਖੇ ਮਿਤੀ 21/12/2021 ਨੂੰ Police Elders Day ਮਨਾਇਆ ਗਿਆ।ਸ੍ਰੀ ਵਰੁਣ ਸ਼ਰਮਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਫਰੀਦਕੋਟ ਜੀ ਵੱਲੋਂ ਸਮਾਗਮ ਵਿੱਚ ਰਿਟਾਇਰਡ ਪੁਲਿਸ ਅਫਸਰਾ/ਕਰਮਚਾਰੀਆਂ ਦੀਆਂ ਦੁੱਖ ਤਕਲੀਫਾ ਸੁਣੀਆ ਗਈਆ।ਐਸ.ਐਸ.ਪੀ ਸਾਹਿਬ ਵੱਲੋਂ ਸਮਾਗਮ ਦੋਰਾਨ ਕਿਹਾ ਗਿਆ ਕਿ ਤੁਸੀ ਮਹਿਕਮਾ ਪੁਲਿਸ ਦਾ ਇੱਕ ਅੰਗ ਹੋ ,ਤੁਹਾਡੇ ਵੱਲੋਂ ਮਹਿਕਮਾ ਪੁਲਿਸ ਲਈ ਆਪਣੀ ਜਿੰਦਗੀ ਦਾ ਕੀਮਤੀ ਸਮਾ ਦਿੱਤਾ ਤੁਹਾਡੇ ਵੱਲੋਂ ਜੀਵਨ ਭਰ ਮਹਿਕਮਾ ਲਈ ਕੀਤੀ ਗਈ ਸੇਵਾ ਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ ।ਐਸ.ਐਸ.ਪੀ ਸਾਹਿਬ ਵੱਲੋਂ ਕਿਹਾ ਗਿਆ ਕਿ ਜੇਕਰ ਕਿਸੇ ਨੂੰ ਕਿਸੇ ਵੀ ਸਮੇ ਕੋਈ ਮੁਸ਼ਕਿਲ ਆਉਦੀ ਹੈ ਤਾ ਮੇਰੇ ਧਿਆਨ ਵਿੱਚ ਲਿਆਦਾ ਜਾਵੇ ਜਿਸਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ । ਜਿਲ੍ਹਾ ਪੁਲਿਸ ਵੱਲੋਂ ਤੁਹਾਡਾ ਹਰ ਸਮੇ ਸਤਿਕਾਰ ਕੀਤਾ ਜਾਵੇਗਾ । ਸਮਾਗਮ ਦੋਰਾਨ ਸੀਨੀਅਰ ਪੈਨਸ਼ਨਰ ਨੂੰ ਸਨਮਾਨਿਤ ਕੀਤਾ ਗਿਆ । ਸਰਦਾਰ ਭੁਪਿੰਦਰ ਸਿੰਘ ਸਿੱਧੂ ਕਪਤਾਨ ਪੁਲਿਸ(ਐਚ) ਫਰੀਦਕੋਟ ਜੀ ਵੱਲੋਂ ਸਮੂਹ ਰਿਟਾਇਰਡ ਪੁਲਿਸ ਅਫਸਰਾ/ਕਰਮਚਾਰੀਆਂ ਦਾ ਸਮਾਗਮ ਵਿੱਚ ਪੁਹੰਚਣ ਤੇ ਧੰਨਵਾਦ ਕੀਤਾ ਗਿਆ।

ਫਰੀਦਕੋਟ ਪੁਲਿਸ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

ਮਿਤੀ 08-03-2022 ਨੂੰ ਪੁਲਿਸ ਲਾਈਨ ਫਰੀਦਕੋਟ ਵਿੱਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸਬੰਧ ਵਿੱਚ ਡਾ: ਨਿਸ਼ੀ ਗਰਗ ,ਵੱਲੋਂ ਜਿਲ੍ਹਾਂ ਫਰੀਦਕੋਟ ਦੀਆ ਮਹਿਲਾ ਪੁਲਿਸ ਕਰਮਚਾਰੀਆਂ ਨੂੰ ਔਰਤਾਂ ਦੇ ਰੋਗਾਂ, ਕੈਂਸਰ ਰੋਗ ਬਾਰੇ ਜਾਣਕਾਰੀ ਦਿੱਤੀ ਅਤੇ ਇਸਦੀ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ ਗਈ।ਸਮਾਜ ਸੇਵੀ ਸੰਸਥਾ ਦੇ ਨੁਮਇਦਿਆ ਵੱਲੋਂ ਮਹਿਲਾ ਕਰਮਚਾਰੀਆ ਦੀ ਡਿਊਟੀ ਦੀ ਹੌਸਲਾ ਅਫਜਾਈ ਕਰਦਿਆ ਮਹਿਲਾ ਦਿਵਸ ਦੀ ਮੁਬਾਰਕਬਾਦ ਦਿੱਤੀ।

ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਡੀ.ਜੀ.ਪੀ. ਪੰਜਾਬ ਜੀ ਵੱਲੋਂ ਪੁਲਿਸ ਕਰਮਚਾਰੀਆਂ ਦੇ ਜਨਮ ਦਿਨ ਪਰ ਭੇਜੀਆਂ ਸ਼ੁੱਭ ਇੱਛਾਵਾਂ

ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਡੀ.ਜੀ.ਪੀ. ਪੰਜਾਬ ਜੀ ਵੱਲੋਂ ਪੁਲਿਸ ਕਰਮਚਾਰੀਆਂ ਦੇ ਜਨਮ ਦਿਨ ਪਰ ਭੇਜੀਆਂ ਸ਼ੁੱਭ ਇੱਛਾਵਾਂ (ਗ੍ਰੀਟਿੰਗ ਕਾਰਡ), ਐਸ.ਐਸ.ਪੀ. ਸਾਹਿਬ ਫਰੀਦਕੋਟ ਵੱਲੋਂ ਪੁਲਿਸ ਕਰਮਚਾਰੀਆਂ ਨੂੰ ਦਿੱਤਾ ਗਿਆ ਅਤੇ ਜਨਮ ਦਿਨ ਦੀਆਂ ਮੁਬਾਰਕਾ ਦਿੱਤੀਆ ਗਈਆ।

ਐਸਐਸਪੀ ਫਰੀਦਕੋਟ ਨੇ ਪੁਲਿਸ ਲਾਈਨਜ਼ ਫ਼ਰੀਦਕੋਟ ਵਿਖੇ ਪੁਲਿਸ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਨ ਲਈ ਅਰਦਲ ਰੂਮ ਲਾਇਆ ਗਿਆ

ਐਸਐਸਪੀ ਫਰੀਦਕੋਟ ਨੇ ਪੁਲਿਸ ਲਾਈਨਜ਼ ਫ਼ਰੀਦਕੋਟ ਵਿਖੇ ਪੁਲਿਸ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਨ ਲਈ ਅਰਦਲ ਰੂਮ ਲਾਇਆ ਗਿਆ | ਪੁਲਿਸ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਉਨ੍ਹਾਂ ਦੇ ਤੁਰੰਤ ਨਿਪਟਾਰੇ ਲਈ ਦਿਸ਼ਾ ਨਿਰਦੇਸ਼ ਦਿੱਤੇ।

ਪੁਲਿਸ ਹਸਪਤਾਲ ਫਰੀਦਕੋਟ ਵਿਖੇ ਵਿਸ਼ੇਸ਼ ਮੈਗਾ ਮੈਡੀਕਲ ਅਤੇ ਡੈਂਟਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ

ਪੁਲਿਸ ਹਸਪਤਾਲ ਫਰੀਦਕੋਟ ਵਿਖੇ ਵਿਸ਼ੇਸ਼ ਮੈਗਾ ਮੈਡੀਕਲ ਅਤੇ ਡੈਂਟਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ

                        ਫਰੀਦਕੋਟ ਪੁਲਿਸ ਦੇ ਜਿਲਾ ਸਾਂਝ ਕੇਂਦਰ ਵੱਲੋਂ ਰੋਟਰੀ ਕਲੱਬ ਫਰੀਦਕੋਟ, ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਅਤੇ ਦਸ਼ਮੇਸ਼ ਡੈਂਟਲ ਹਸਪਤਾਲ ਫਰੀਦਕੋਟ ਦੇ ਸਹਿਯੋਗ ਨਾਲ ਪੁਲਿਸ ਕ੍ਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਮੈਡੀਕਲ ਜਾਂਚ ਲਈ ਪੁਲਿਸ ਹਸਪਤਾਲ ਫਰੀਦਕੋਟ ਵਿਖੇ ਵਿਸ਼ੇਸ਼ ਮੈਗਾ ਮੈਡੀਕਲ ਅਤੇ ਡੈਂਟਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਸ਼੍ਰੀਮਤੀ ਅਵਨੀਤ ਕੌਰ ਸਿੱਧੂ ਐਸ ਐਸ ਪੀ ਫਰੀਦਕੋਟ ਨੇ ਪੁਲਿਸ ਕ੍ਰਮਚਾਰੀਆਂ ਨੂੰ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਪ੍ਰੇਰਿਤ ਕੀਤਾ ਅਤੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ ਇਸ ਕੈਂਪ ਦੌਰਾਨ ਲਗਭੱਗ 115 ਦੇ ਕ੍ਰੀਬ ਪੁਲਿਸ ਕ੍ਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਕ ਮੈਬਰਾਂ ਦਾ ਚੈੱਕਅੱਪ ਕੀਤਾ ਗਿਆ, ਕੈਂਪ ਦੌਰਾਨ ਰੋਟਰੀ ਗੁਣਵੰਤੀ ਮੈਮੋਰੀਅਲ ਕੈਂਸਰ ਖੋਜ ਵੈਨ ਰਾਂਹੀ ਕੈਂਸਰ ਦੀ ਬਿਮਾਰੀ ਸਬੰਧੀ ਵਿਸ਼ੇਸ਼ ਚੈੱਕਅੱਪ ਕੀਤਾ ਗਿਆ । ਡਾਕਟਰਾਂ ਵੱਲੋਂ ਸਮੂਹ ਪੁਲਿਸ ਕ੍ਰਮਚਾਰੀਆਂ ਨੂੰ ਬਿਮਾਰੀਆਂ ਤੋਂ ਬਚਾਅ ਲਈ ਸੁਝਾਅ ਦਿੱਤੇ ਗਏ

ਸੇਵਾ-ਮੁਕਤ ਹੋਣ ਤੇ ਪੁਲਸ ਕਰਮਚਾਰੀਆਂ ਨੂੰ ਵਿਦਾਇਗੀ ਪਾਰਟੀ ਕੀਤੀ ਗਈ।

ਸੇਵਾ-ਮੁਕਤ ਹੋਣ ਤੇ ਪੁਲਸ ਕਰਮਚਾਰੀਆਂ ਨੂੰ ਵਿਦਾਇਗੀ ਪਾਰਟੀ ਕੀਤੀ ਗਈ। ਐਸ ਐਸ ਪੀ ਫਰੀਦਕੋਟ ਵੱਲੋਂ ਪੁਲਿਸ ਵਿੱਚ 58 ਸਾਲ ਦੀ ਸਰਵਿਸ ਪੂਰੀ ਕਰਨ ਤੋ ਬਾਅਦ ਸੇਵਾ-ਮੁਕਤ ਹੋਣ ਤੇ ਪੁਲਿਸ ਕਰਮਚਾਰੀਆਂ ਨੂੰ ਪੁਲਿਸ ਲਾਇਨ ਫਰੀਦਕੋਟ ਵਿਖੇ ਸਨਮਾਨਿਤ ਕੀਤਾ।

ਆਖਰੀ ਵਾਰ ਅੱਪਡੇਟ ਕੀਤਾ 05-08-2022 11:07 AM

Please select all that apply:

A link, button or video is not working
It has a spelling mistake
Information is missing
Information is outdated or wrong
I can't find what I'm looking for
Other issue not in this list